ਜ਼ਿਲ੍ਹਾ ਪ੍ਰੋਗਰਾਮ ਦਫ਼ਤਰ (ਡੀਪੀਓ) ਨਾਲ ਸਬੰਧਤ ਸਕੀਮਾਂ
ਜ਼ਿਲ੍ਹਾ ਪ੍ਰੋਗਰਾਮ ਦਫ਼ਤਰ ਨਾਲ ਸਬੰਧਤ ਸਕੀਮਾਂ ਦੇਖਣ ਲਈ ਇੱਥੇ ਕਲਿੱਕ ਕਰੋ (PDF, 92Kb)
ਲਾਭ-ਪਾਤਰ:
ਬੱਚਿਆਂ ਲਈ
ਲਾਭ:
6 ਮਹੀਨੇ ਤੋਂ 6 ਸਾਲ ਤੱਕ ਦੇ ਬੱਚਿਆਂ, ਗਰਭਵਤੀ ਔਰਤਾਂ ਅਤੇ ਦੁੱਧ ਪਿਲਾਉਂਦੀਆਂ ਮਾਵਾਂ ਨੂੰ 6 ਤਰਾਂ ਦੀਆਂ ਸੇਵਾਵਾਂ ਜਿਵੇਂ ਕਿ ਪੂਰਕ ਪੋਸ਼ਕ ਆਹਾਰ, ਟੀਕਾਕਰਨ, ਸਿਹਤ ਦੀ ਜਾਂਚ-ਪੜਤਾਲ, ਨਿਉਟ੍ਰੀਸ਼ਨ ਅਤੇ ਸਿਹਤ ਸਬੰਧੀ ਸਿੱਖਿਆ, ਸਕੂਲ ਪੂਰਵ ਸਿੱਖਿਆ ਅਤੇ ਰੈਫਰਲ ਸੇਵਾਵਾਂ ਦਿੱਤੀਆਂ ਜਾਂਦੀਆਂ ਹਨ। ਪੰਜਾਬ ਵਿੱਚ ਇਸਤਰੀਆਂ ਤੇ ਬੱਚਿਆਂ ਦੇ ਪੋਸ਼ਣ ਦੇ ਪੱਧਰ ਨੂੰ ਉੱਚਾ ਚੁੱਕਣਾ। ਸਕੀਮ ਅਧੀਨ 19 ਸਾਲ ਅਤੇ ਇਸ ਤੋਂ ਵੱਧ ਉਮਰ ਦੀਆਂ ਔਰਤਾਂ ਨੂੰ ਪਹਿਲੇ ਬੱਚੇ ਦੇ ਜਨਮ ਸਮੇ 5000/- ਰੁਪਏ ਦਾ ਲਾਭ ਤਿੰਨ ਕਿਸ਼ਤਾਂ (1000+2000+2000) ਵਿੱਚ ਮੁਹੱਇਆ ਕੀਤਾ ਜਾਂਦਾ ਹੈ। ਮੁਫ਼ਤ ਮੈਡੀਕਲ ਸੁਵਿਧਾ, ਮੁਫ਼ਤ ਕਾਨੂੰਨੀ, ਮਨੋਵਿਗਿਆਨਕ ਮਦਦ ਅਤੇ ਕੋਂਸਲਿੰਗ ਅਤੇ ਆਰਜੀ ਆਸਰਾ। ਅੋਰਤਾਂ ਦੇ ਘੱਟ ਰਹੇ ਲਿੰਗ ਅਨੁਪਾਤ ਦੇ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨਾ ਹੈ। ਇਸ ਸਕੀਮ ਦਾ ਉਦੇਸ਼ 11-14 ਤੱਕ ਦੀ ਉਮਰ ਦੀਆਂ ਅੱਲੜ੍ਹ ਲੜਕੀਆਂ ਜੋ ਸਕੂਲਾਂ ਵਿੱਚ ਨਹੀ ਜਾਂਦੀਆਂ, ਨੂੰ ਮੁੜ ਸਕੂਲਾਂ ਵਿੱਚ ਦਾਖ਼ਲ ਕਰਵਾਉਣਾ ਹੈ। ਉਨ੍ਹਾਂ ਦਾ ਪੋਸ਼ਣ, ਸਿੱਖਿਅਕ, ਸਮਾਜਿਕ ਅਤੇ ਆਰਥਿਕ ਪੱਧਰ ਨੂੰ ਉੱਚਾ ਚੁੱਕਣਾ ਹੈ। ਗੈਰ ਸੰਗਠਿਤ ਖੇਤਰਾਂ ਦੀਆਂ ਕੰਮ–ਕਾਜੀ ਔੌਰਤਾਂ ਦੇ 6 ਮਹੀਨੇ ਤੋ 6 ਸਾਲ ਦੇ ਬੱਚਿਆਂ ਨੂੰ ਦਿਨ ਸਮੇ ਸੰਭਾਲਣ ਦੀ ਸੁਵਿਧਾ, ਸਿਹਤ ਤੇ ਖਾਣ ਪੀਣ ਦੇ ਪੱਧਰ ਨੂੰ ਉੱਚਾ ਚੁੱਕਣਾ। ਬੱਚਿਆਂ ਨੂੰ ਮੁਸ਼ਕਿਲ ਹਾਲਤਾਂ ਵਿੱਚ ਤੁਰੰਤ ਸਹਾਇਤਾ ਦੇਣੀ ,ਬੱਚਿਆਂ ਦੀ ਰੋਜ਼ਾਨਾਂ ਦੀਆਂ ਜ਼ਰੂਰਤਾਂ: ਰੋਟੀ, ਕੱਪੜਾਂ, ਘਰ, ਪੜਾਈ, ਅਤੇ ਮੈਡੀਕਲ ਆਦਿ ਦੀ ਸਹਾਇਤਾ ਦੇਣੀ। ਵੋਕੇਸ਼ਨਲ ਅਤੇ ਸਿੱਖਿਆ ਸੇਵਾਵਾਂ। 2. ਬੱਚਿਆਂ ਦੀ ਰੋਜ਼ਾਨਾਂ ਦੀਆਂ ਜਰੂਰਤਾਂ: ਜਿਵੇ ਰੋਟੀ, ਕੱਪੜਾਂ, ਘਰ, ਪੜ੍ਹਾਈ, ਅਤੇ ਮੈਡੀਕਲ ਸਹਾਇਤਾ ਆਦਿ। ਕਨੂੰਨੀ ਵਿਵਾਦ ਵਿੱਚ ਸ਼ਾਮਲ ਬੱਚਿਆ ਨੂੰ ਸੁਰੱਖਿਆ ਦੇਣੀ। ਮੁਫ਼ਤ ਕਨੂੰਨੀ ਸਹਾਇਤਾ। ਮੁਫ਼ਤ ਮੈਡੀਕਲ ਅਤੇ ਸਿੱਖਿਆ ਸੇਵਾਵਾਂ। ਇੱਕ ਪਰਿਵਾਰ ਵਿੱਚ 18 ਸਾਲ ਤੋ ਘੱਟ ਉਮਰ ਦੇ 2 ਬੱਚਿਆ ਨੂੰ 2000/- ਪ੍ਰਤੀ ਮਹੀਨਾ, ਪ੍ਰਤੀ ਬੱਚਾ, 3 ਸਾਲਾ ਲਈ ਜਾਂ 18 ਸਾਲ ਤੱਕ ਦੀ ਉਮਰ ਤੱਕ, ਜੋ ਵੀ ਪਹਿਲਾ ਹੋਵੇ, ਦਿੱਤਾ ਜਾਂਦਾ ਹੈ। ਬੱਚਿਆਂ ਨੂੰ ਪਰਿਵਾਰਿਕ ਮਾਹੌਲ ਮੁਹੱਈਆ ਕਰਵਾਉਣਾ। ਬੱਚਿਆ ਨੂੰ 2000/- ਪ੍ਰਤੀ ਮਹੀਨਾ, ਪ੍ਰਤੀ ਬੱਚਾ 3 ਸਾਲਾ ਲਈ ਜਾਂ 18 ਸਾਲ ਤੱਕ ਦੀ ਉਮਰ ਤੱਕ, ਜੋ ਵੀ ਪਹਿਲਾ ਹੋਵੇ, ਸਹਾਇਤਾ ਦਿੱਤੀ ਜਾਂਦੀ ਹੈ। ਮਾਪਿਆਂ ਅਤੇ ਬੱਚਿਆਂ ਵਿੱਚਕਾਰ ਕਾਨੂੰਨੀ ਰਿਸ਼ਤਾ ਬਣਾਉਣਾ। ਬੇਸਹਾਰਾ ਅਤੇ ਵਿਧਵਾ ਔਰਤਾਂ ਨੂੰ ਮੁਫ਼ਤ ਰਿਹਾਇਸ਼, ਬਿਜਲੀ, ਪਾਣੀ,ਅਤੇ ਮਫ਼ਤ ਮੈਡੀਕਲ ਸੁਵਿਧਾਵਾਂ ਮੁਹੱਈਆ ਕਰਵਾਈਆਂ ਜ਼ਾਂਦੀਆਂ ਹਨ। 9ਵੀਂ ਤੋਂ 12ਵੀਂ ਤੱਕ ਦੀਆਂ ਸਰਕਾਰੀ ਸਕੂਲਾਂ ਦੀਆਂ ਵਿਦਿਆਰਥਣਾਂ ਨੂੰ ਮੁਫ਼ਤ ਸਾਈਕਲ ਮੁਹੱਈਆ ਕਰਵਾਉਣਾ।
ਦਾਖ਼ਲ ਕਿਵੇਂ ਕਰੀਏ
ਵਿਸਤ੍ਰਿਤ ਜਾਣਕਾਰੀ ਵੈੱਬਸਾਈਟ ‘ਤੇ ਉਪਲਬਧ ਹੈ https://cara.nic.in/