ਡੇਅਰੀ ਵਿਕਾਸ ਵਿਭਾਗ ਨਾਲ ਸਬੰਧਤ ਯੋਜਨਾਵਾਂ
ਡੇਅਰੀ ਵਿਕਾਸ ਵਿਭਾਗ ਨਾਲ ਸਬੰਧਤ ਯੋਜਨਾਵਾਂ
ਵਿਭਾਗ ਦਾ ਨਾਂ: ਡੇਅਰੀ ਵਿਕਾਸ ਵਿਭਾਗ
ਗਰੀਵੈਂਸ ਨੋਡਲ ਅਫਸਰ ਦਾ ਨਾਮ: ਸ਼੍ਰੀ ਕਸ਼ਮੀਰ ਸਿੰਘ, ਡਿਪਟੀ ਡਾਇਰੈਕਟਰ ਡੇਅਰੀ, ਪਠਾਨਕੋਟ
ਫ਼ੋਨ ਨੰਬਰ: 8146553318
ਈ-ਮੇਲ : pathankot_ddd[at]rediffmail[dot]com
ਲੜੀ ਨੰ: |
ਸਕੀਮ ਦਾ ਨਾ |
ਸਕੀਮ ਦਾ ਵੇਰਵਾ |
ਯੋਗਤਾ |
ਲੋੜੀਂਦੇ ਦਸਤਾਵੇਜ਼ |
1 |
ਦੋ ਹਫ਼ਤੇ ਦਾ ਡੇਅਰੀ ਸਿਖਲਾਈ ਪ੍ਰੋਗਰਾਮ (ਡੇਅਰੀ ਸਿਖਲਾਈ ਤੇ ਵਿਸਥਾਰ ਸੇਵਾ ਕੇਂਦਰ,ਵੇਰਕਾ) ਅੰਮ੍ਰਿਤਸਰ। |
ਸਿਖਲਾਈ ਦਾ ਮੁੱਖ ਮਕਸਦ 5ਵੀ ਜਾ ਇਸ ਤੋ ਵੱਧ ਪੜੇ ਲਿਖੇ ਬੇਰੋਜਗਾਰ ਲੜਕੇ ਲੜਕੀਆਂ ਨੂੰ ਡੇਅਰੀ ਫਾਰਮਿੰਗ ਦਾ ਤਕਨੀਕੀ ਗਿਆਨ ਦੇ ਕੇ ਆਪਣਾ ਰੋਜਗਾਰ ਸਥਾਪਿਤ ਕਰਨ ਲਈ ਡੇਅਰੀ ਯੂਨਿਟ ਬਣਾਉਣਾ ਹੈ।ਉਮੀਦਵਾਰ ਜੋ ਪਿੰਡ ਦਾ ਰਹਿਣ ਵਾਲਾ ਹੋਵੇ ਜਿਸ ਦੀ ਉਮਰ 18 ਤੋ 50 ਸਾਲ ਤੱਕ ਹੋਵੇ,ਇਸ ਸਕੀਮ ਦਾ ਲਾਭ ਲੈ ਸਕਦਾ ਹੈ।ਸਿਖਲਾਈ ਲਈ ਫੀਸ 1000/— ਰੁਪਏ ਜਨਰਲ ਜਾਤੀ ਅਤੇ 750/— ਰੁਪਏ ਅਨੂਸੂਚਿਤ ਜਾਤੀ ਲਈ ਹੈ। |
1 ਘੱਟ ਤੋ ਘੱਟ 5ਵੀ ਪਾਸ ਹੋਵੇ । 2 ਉਮਰ —18ਸਾਲ ਤੋ 50 ਸਾਲ ਤੱਕ ਹੋਵੇ। 3 ਪਿੰਡ ਦਾ ਰਹਿਣਵਾਲਾ ਯੁਵਕ ਜਾਂ ਯੁਵਤੀ ਹੋਵੇ। |
1 ਪੜਾਈ ਦਾ ਸਰਟੀਫਿਕੇਟ 2 ਆਧਾਰ ਕਾਰਡ 3 ਪਾਸ ਪੋਰਟ ਸ਼ਾਈਜ਼ 1 ਫੋਟੋ 4 ਜਾਤੀ ਸਰਟੀਫਿਕੇਟ। |
2 |
ਚਾਰ ਹਫ਼ਤੇ ਦਾ ਡੇਅਰੀ ਉਦਮ ਸਿਖਲਾਈ ਪ੍ਰੋਗਰਾਮ (ਡੇਅਰੀ ਸਿਖਲਾਈ ਤੇ ਵਿਸਥਾਰ ਸੇਵਾ ਕੇਂਦਰ,ਵੇਰਕਾ) |
ਡੇਅਰੀ ਫਾਰਮਿੰਗ ਦਾ ਕਿੱਤਾ ਮੁਖੀ ਟਰੇਨਿੰਗ ਲਈ ਵੱਖ—ਵੱਖ ਤਕਨੀਕਾ ਦਾ ਗਿਆਨ ਦੇਣ ਤੋ ਇਲਾਵਾ ਪਸ਼ੂਆ ਦੇ ਮਨਸੂਈ ਗਰਭਦਾਨ,ਗੱਭਣ ਚੈਕ ਕਰਨ ਤੋ ਇਆਵਾ, ਵੱਖ—ਵੱਖ ਦੁੱਧ ਪਦਾਰਥਾ ਦੀ ਬਣਤਰ ਸਬੰਧੀ ਪ੍ਰੈਕਟੀਕਲ ਟ੍ਰੇਨਿੰਗ ਦਿੱਤੀ ਜਾਂਦੀ ਹੈੇ। 18 ਤੋ 45 ਸਾਲ ਵਾਲਾ ਮੈਟ੍ਰਿਕ ਪਾਸ ਜਿਸ ਕੋਲ ਘੱਟੋ ਘੱਟ 05 ਦੁਧਾਰੂ ਪਸ਼ੂ ਹੋਵੇ, ਉਹ ਇਹ ਸਿਖਲਾਈ ਲੈ ਸਕਦਾ ਹੈ। ਸਿਖਲਾਈ ਲਈ ਫੀਸ 5000/— ਰੁਪਏ ਜਨਰਲ ਜਾਤੀ ਅਤੇ 4000/— ਰੁਪਏ ਅਨੂਸੂਚਿਤ ਜਾਤੀ ਲਈ ਹੈ। |
1 ਘੱਟੋ—ਘੱਟ 10 ਵੀ ਪਾਸ ਹੋਵੇ। 2 ਉਮਰ 18 ਤੋ 45 ਸਾਲ ਤੱਕ ਹੋਵੇ। 3 ਪਿੰਡ ਦਾ ਰਹਿਣ ਵਾਲਾ ਹੋਵੇ। 4 ਉਸ ਕੋਲ ਪਹਿਲਾ ਤੋ 5 ਤੋ 10 ਪਸੂ ਹੋਣ। |
1 ਪੜਾਈ ਦਾ ਸਰਟੀਫਿਕੇਟ 2 ਆਧਾਰ ਕਾਰਡ 3 ਪਾਸ ਪੋਰਟ ਸ਼ਾਈਜ਼ 1 ਫੋਟੋ 4 ਜਾਤੀ ਸਰਟੀਫਿਕੇਟ। |
3 |
ਦੁਧ ਖਪਤਕਾਰ ਜਾਗਰੂਕਤਾ ਕੈਪ (ਸ਼ਹਿਰੀ ਏਰੀਆ) |
ਸ਼ਹਿਰੀ ਘਰਾਂ ਵਿਚ ਵਰਤੇ ਜਾਂਦੇ ਦੁੱਧ ਦੀ ਕੁਆਲਿਟੀ ਸਬੰਧੀ ਜਾਗਰੂਕ ਕਰਨ ਲਈ ਮੁੱਹਲਿਆ ਅਤੇ ਵਾਰਡਾ ਵਿਚ ਜਾਕੇ ਇਹ ਕੈਂਪ ਲਗਾਏ ਜਾਂਦੇ ਹਨ,ਜਿੱਥੇ ਦੁੱਧ ਦੀ ਮੁਫਤ ਟੈਸਟਿੰਗ ਤੋ ਇਲਾਵਾ ਖਪਤਕਾਰਾਂ ਨੂੰ ਦੁੱਧ ਦੀ ਬਣਤਰ, ਮਹਤੱਤਾ ਅਤੇ ਪ੍ਰਮੁੱਖ ਮਿਲਾਵਟਾ ਬਾਰੇ ਚੇਤਨ ਕੀਤਾ ਜਾਂਦਾ ਹੈ। |
1 ਘੱਟੋ—ਘੱਟ 10 ਵੀ ਪਾਸ ਹੋਵੇ। 2 ਉਮਰ 18 ਤੋ 45 ਸਾਲ ਤੱਕ ਹੋਵੇ। 3 ਪਿੰਡ ਦਾ ਰਹਿਣ ਵਾਲਾ ਹੋਵੇ। 4 ਉਸ ਕੋਲ ਪਹਿਲਾ ਤੋ 5 ਤੋ 10 ਪਸੂ ਹੋਣ। |
1 ਪੜਾਈ ਦਾ ਸਰਟੀਫਿਕੇਟ 2 ਆਧਾਰ ਕਾਰਡ 3 ਪਾਸ ਪੋਰਟ ਸ਼ਾਈਜ਼ 1 ਫੋਟੋ 4 ਜਾਤੀ ਸਰਟੀਫਿਕੇਟ। |
4 |
ਦੁੱਧ ਉਤਪਾਦਕ ਜਾਗਰੂਕਤਾ ਕਂੈਪ( ਬਲਾਕ ਪੱਧਰੀ) |
ਇਹਨਾਂ ਕੈਪਾਂ ਦਾ ਮੁੱਖ ਮਕਸਦ ਉਹਨਾ ਕਿਸਾਨਾ ਤੱਕ ਨਵੀਆ ਸਕੀਮਾ ਅਤੇ ਤਕਨੀਕਾ ਪਹੁੰਚਾਉਣਾ ਹੈ ,ਜ਼ੋ ਵਿਭਾਗੀ ਸਿਖਲਾਈ ਕੇਂਦਰਾਂ, ਯੂਨੀਵਰਸਿਟੀ ਅਤੇ ਰਾਜ ਪੱਧਰੀ ਕੈ਼ਪਾਂ ਉੱਤੇ ਨਹੀ ਪਹੁੰਚ ਸਕਦੇ ।ਵਿਭਾਗ ਮਾਹਿਰ,ਪਸ਼ੂ ਪਾਲਣ, ਕੇ.ਵੀ.ਕੇ, ਮਿਲਕਫੈੱਡ, ਬੈਕਾਂ,ਚਾਰਾ ਵਿਕਾਸ ਅਤੇ ਹੋਰ ਵਿਭਾਗਾਂ ਦੇ ਵਿਸ਼ੇ ਮਾਹਿਰਾ ਨਾਲ ਚੁਣੇ ਗਏ ਪਿੰਡਾ ਵਿਚ ਪਹੁੰਚਕੇ ਡੇਅਰੀ ਫਾਰਮਿੰਗ ਦੀਆ ਨਵੀਆਂ ਤਕਨੀਕਾ, ਪਸ਼ੂ ਨਸਲਾਂ,ਨਸਲ ਸੁਧਾਰ,ਖੁਰਾਕ ਅਤੇ ਸ਼ੈਡ ਪ੍ਰੰਬੰਧ, ਪ੍ਰਮੁੱਖ ਬੀਮਾਰੀਆਂ ਅਤੇ ਉਹਨਾ ਦੀ ਰੋਕਥਾਮ, ਸਾਫ ਦੁੱਧ ਦੀ ਪੈਦਾਵਾਰ ਅਤੇ ਦੁੱਧ ਦੇ ਸੁਚੱਜੇ ਮੰਡੀਕਰਨ , ਵਿਭਾਗੀ ਸਕੀਮਾਂ ਅਤੇ ਸਹੂਲਤਾ ਬਾਰੇ ਦੱਸਿਆ ਜਾਂਦਾ ਹੈ। |
1 ਘੱਟੋ—ਘੱਟ 10 ਵੀ ਪਾਸ ਹੋਵੇ। 2 ਉਮਰ 18 ਤੋ 45 ਸਾਲ ਤੱਕ ਹੋਵੇ। 3 ਪਿੰਡ ਦਾ ਰਹਿਣ ਵਾਲਾ ਹੋਵੇ। 4 ਉਸ ਕੋਲ ਪਹਿਲਾ ਤੋ 5 ਤੋ 10 ਪਸੂ ਹੋਣ। |
1 ਪੜਾਈ ਦਾ ਸਰਟੀਫਿਕੇਟ 2 ਆਧਾਰ ਕਾਰਡ 3 ਪਾਸ ਪੋਰਟ ਸ਼ਾਈਜ਼ 1 ਫੋਟੋ 4 ਜਾਤੀ ਸਰਟੀਫਿਕੇਟ। |
5 |
ਡੀ.ਡੀ।8 ਸਕੀਮ ਅਧੀਨ 2 ਤੋਂ 20 ਦੁਧਾਰੂ ਪਸ਼ੂਆਂ ਦੀ ਖਰੀਦ ਤੇ ਵਿੱਤੀ ਸਹਾਇਤਾ ਦਿੱਤੀ ਜਾਦੀ ਹੈ। |
ਟਰੇਨਿੰਗ ਪ੍ਰਾਪਤ ਕੀਤੇ ਸਿਖਿਆਰਥੀਆਂ ਦਾ 02 ਤੋਂ 20 ਦੁਧਾਰੂ ਪਸ਼ੂਆਂ ਦਾ ਲੋਨ ਕੇਸ ਵੱਖ—ਵੱਖ ਬੈਂਕਾਂ ਨੂੰ ਸਪਾਂਸਰ ਕੀਤਾ ਜਾਂਦਾ ਹੈ ਅਤੇ ਬੈਂਕ ਵੱਲੋ ਘੱਟ ਵਿਆਜ ਦਰਾਂ ਤੇ ਲੋਨ ਪ੍ਰਾਪਤ ਕਰਕੇ ਡੇਅਰੀ ਯੂਨਿਟ ਸਥਾਪਿਤ ਕੀਤਾ ਜਾਂਦਾ ਹੈ। ਯੂਨਿਟ ਸਥਾਪਿਤ ਕਰਨ ਉਪਰੰਤ ਮੁੱਖ ਦਫਤਰ ਮੋਹਾਲੀ ਵੱਲੋ 25 ਪ੍ਰਤੀਸ਼ਤ ਸਬਸਿਡੀ ਜਨਰਲ ਜਾਤੀ ਲਈ ਅਤੇ 33 ਪ੍ਰਤੀਸ਼ਤ ਸਬਸਿਡੀ ਅਨੂਸੂਚਿਤ ਜਾਤੀ ਲਈ ਦਿੱਤੀ ਜਾਂਦੀ ਹੈ। |
1 ਘੱਟੋ—ਘੱਟ 10 ਵੀ ਪਾਸ ਹੋਵੇ। 2 ਉਮਰ 18 ਤੋ 45 ਸਾਲ ਤੱਕ ਹੋਵੇ। 3 ਪਿੰਡ ਦਾ ਰਹਿਣ ਵਾਲਾ ਹੋਵੇ। 4 ਉਸ ਕੋਲ ਪਹਿਲਾ ਤੋ 5 ਤੋ 10 ਪਸੂ ਹੋਣ। |
1 ਪੜਾਈ ਦਾ ਸਰਟੀਫਿਕੇਟ 2 ਆਧਾਰ ਕਾਰਡ 3 ਪਾਸ ਪੋਰਟ ਸ਼ਾਈਜ਼ 1 ਫੋਟੋ 4 ਜਾਤੀ ਸਰਟੀਫਿਕੇਟ। |
6 |
ਡਬਲ ਟੀਟ ਮਿਲਕਿੰਗ ਮਸ਼ੀਨ |
ਸਾਫ ਸੁੱਥਰਾਂ ਦੁੱਧ ਪੈਦਾ ਕਰਨ ਲਈ ਅਤੇ ਦੁੱਧ ਉਤਪਾਦਕ ਨੂੰ ਦੁੱਧ ਦਾ ਵਧੀਆਂ ਰੇਟ ਮਿਲ ਸਕੇ,ਇਸ ਮਕਸਦ ਲਈ ਵਿਭਾਗ ਵੱਲੋ ਡਬਲ ਟੀਟ ਮਿਲਕਿੰਗ ਮਸ਼ੀਨ ਦੀ ਖਰੀਦ ਤੇ 50 ਪ੍ਰਤੀਸ਼ਤ ਸਬਸਿਡੀ( ਵੱਧ ਤੋ ਵੱਧ 24366/— ਰੁਪਏ) ਦਿੱਤੀ ਜਾਂਦੀ ਹੈ। |
1 ਘੱਟੋ—ਘੱਟ 10 ਵੀ ਪਾਸ ਹੋਵੇ। 2 ਉਮਰ 18 ਤੋ 45 ਸਾਲ ਤੱਕ ਹੋਵੇ। 3 ਪਿੰਡ ਦਾ ਰਹਿਣ ਵਾਲਾ ਹੋਵੇ। 4 ਉਸ ਕੋਲ ਪਹਿਲਾ ਤੋ 5 ਤੋ 10 ਪਸੂ ਹੋਣ। |
1 ਪੜਾਈ ਦਾ ਸਰਟੀਫਿਕੇਟ 2 ਆਧਾਰ ਕਾਰਡ 3 ਪਾਸ ਪੋਰਟ ਸ਼ਾਈਜ਼ 1 ਫੋਟੋ 4 ਜਾਤੀ ਸਰਟੀਫਿਕੇਟ। |
ਲਾਭ-ਪਾਤਰ:
ਪਬਲਿਕ
ਲਾਭ:
ਪਬਲਿਕ ਨੂੰ