ਜ਼ਿਲ੍ਹਾ ਬਾਲ ਸੁਰੱਖਿਆ ਇਕਾਈ
ਡੀਸੀ ਪਠਾਨਕੋਟ ਦਾ ਸੰਦੇਸ਼
ਸੰਦੇਸ਼: ਸੰਗਠਿਤ ਬਾਲ ਸੁਰੱਖਿਆ ਸਕੀਮ ਇਸਤਰੀ ਤੇ ਬਾਲ ਵਿਕਾਸ ਵਿਭਾਗ,ਭਾਰਤ ਸਰਕਾਰ ਦੁਆਰਾ ਪੂਰੇ ਦੇਸ਼ ਵਿੱਚ ਚਲਾਈ ਜਾ ਰਹੀ ਹੈ ਜੋ ਕਿ ਸਰਕਾਰ ਦੁਆਰਾ ਬੱਚਿਆਂ ਦੀ ਸੁਰੱਖਿਆ ਅਤੇ ਉਹਨਾਂ ਦੇ ਹੱਕਾ ਪ੍ਰਤੀ ਕੀਤਾ ਜਾ ਰਿਹਾ ਇੱਕ ਵੱਡਾ ਉਪਰਾਲਾ ਹੈ।ਇਸ ਸਕੀਮ ਦਾ ਮੁੱਖ ਉੇਦੇਸ਼ J.J (Juvenile Justice) Act 2015 ਅਤੇ POCSO (Protection of Children from Sexual offenses) Act ਨੂੰ ਪੂਰੀ ਤਰਾਂ ਲਾਗੂ ਕਰਨਾ ਹੈ।ਜਿਲ੍ਹਾ ਪਠਾਨਕੋਟ ਵਿੱਚ ਜਿਲ੍ਹਾ ਬਾਲ ਸੁਰੱਖਿਆ ਯੂਨਿਟ ਉਪਰੋਕਤ ਸਕੀਮ ਤਹਿਤ ਸਥਾਪਿਤ ਕੀਤਾ ਗਿਆ ਹੈ।ਮੈਂ ਉਮੀਦ ਕਰਦਾ ਹਾਂ ਕਿ ਜਿਲ੍ਹੇ ਦੇ ਲੋਕ ਯੂਨਿਟ ਵੱਲੋਂ ਚਲਾਈਆਂ ਜਾ ਰਹੀਆਂ ਸਕੀਮਾਂ ਦਾ ਭਰਪੂਰ ਲਾਭ ਉਠਾਉਂਦੇ ਹੋਏ ਬਾਲ ਸੁਰੱਖਿਆ ਨੂੰ ਯਕੀਨੀ ਬਣਾਉਣ ਵਿੱਚ ਆਪਣਾ ਪੂਰਾ ਯੋਗਦਾਨ ਦੇਣਗੇ। — ਵੱਲੋਂ: ਸ੍ਰੀ ਰਾਮਵੀਰ ਡਿਪਟੀ ਕਮਿਸ਼ਨਰ ਪਠਾਨਕੋਟ|
ਅਪੀਲ: ਬੱਚਿਆਂ ਦੇ ਹੱਕਾਂ, ਸੁਰੱਖਿਆ, ਸਿੱਖਿਆ, ਬੁਨਿਆਦੀ ਲੋੜ੍ਹਾਂ ਅਤੇ ਸਿਹਤ ਪ੍ਰਤੀ ਸਾਨੂੰ ਸਭ ਨੂੰ ਸੁਚੇਤ ਹੋਣ ਦੀ ਲੋੜ ਹੈ।ਆਈ.ਸੀ.ਪੀ.ਐੱਸ ਸਕੀਮ ਨੂੰ ਲਾਗੂ ਕਰਨ ਦਾ ਮੁੱਖ ਮੰਤਵ ਬੱਚਿਆਂ ਦੇ ਬਣਦੇ ਮੌਲਿਕ ਅਧਿਕਾਰਾਂ ਦੀ ਰਾਖੀ ਕਰਨਾ ਅਤੇ ਉਹਨਾਂ ਅਧਿਕਾਰਾਂ ਨੂੰ ਯਕੀਨੀ ਬਣਾਉਣਾ ਹੈ, ਜਿਲ੍ਹਾ ਪਠਾਨਕੋਟ ਦੇ ਸਮੂਹ ਲੋਕਾਂ ਨੂੰ ਇਹ ਅਪੀਲ ਹੈ ਕਿ ਉਹ ਬੱਚਿਆਂ ਨਾਲ ਹੋ ਰਹੇ ਸ਼ੋਸ਼ਣ ਨੂੰ ਰੋਕਣ ਲਈ ਅੱਗੇ ਆਉਣ ਅਤੇ ਬੱਚਿਆਂ ਵੱਲ ਪੂਰਾ ਧਿਆਨ ਦੇਣ ਤਾਂ ਜ਼ੋ ਬੱਚੇ ਇਹ ਸਿੱਖ ਸਕਣ ਕਿ ਸਮਾਜ ਵਿੱਚ ਆਪਣੇ ਆਪ ਨੂੰ ਸੁਰੱਖਿਅਤ ਕਿਵੇ ਰੱਖਿਆ ਜਾ ਸਕਦਾ ਹੈ।ਆਓ ਆਪਾਂ ਮਿਲਕੇ ਬਾਲ ਸੁਰੱਖਿਆ ਪ੍ਰਤੀ ਸੁਚੇਤ ਹੋਇਏ ਅਤੇ ਸਮਾਜ ਨੂੰ ਬਾਲ ਮਜ਼ਦੂਰੀ, ਬਾਲ ਭਿਕਸ਼ਾ, ਲਿੰਗ ਅਤੇ ਜਾਤ ਅਧਾਰਿਤ ਵਿਤਕਰੇ ਤੋਂ ਮੁਕਤ ਬਣਾਉਣ ਵਿੱਚ ਆਪਣਾ ਪੂਰਾ ਯੋਗਦਾਨ ਪਾਈਏ। — ਵੱਲੋਂ: ਜਿਲ੍ਹਾ ਬਾਲ ਸੁਰੱਖਿਆ ਅਫਸਰ, ਪਠਾਨਕੋਟ|
ਬਾਲ ਹੈਲਪਲਾਈਨ: 1098 ਜ਼ਿਲ੍ਹਾ ਬਾਲ ਸੁਰੱਖਿਆ ਇਕਾਈ: 96466-88099,89680-33481,9814661777,9417780500 ਅਨਾਥ / ਅਪਾਹਜ ਬੱਚਿਆ ਲਈ ਪੰਘੂੜਾ (ਸਿਵਲ ਹਸਪਤਾਲ ਪਠਾਨਕੋਟ ਵਿਖੇ ਉਪਲਬਧ)
ਜ਼ਿਲ੍ਹਾ ਬਾਲ ਸੁਰੱਖਿਆ ਇਕਾਈ
- ਇਨਟੈਗਰੇਟਿਡ ਚਾਈਲਡ ਪ੍ਰੋਟੈਕਸ਼ਨ(PDF, 1.1MB)
- ਸਟਾਫ਼ ਦੀ ਸੂਚੀ(PDF, 111KB)
- ਕੋਰੋਨਵਾਇਰਸ ਲਾੱਕਡਾਉਨ ਦੌਰਾਨ ਮਾਰਗ ਦਰਸ਼ਨ ਅਤੇ ਸਹਾਇਤਾ ਲਈ ਟੈਲੀ ਕਾਉਂਸਲਿੰਗ ਸੇਵਾ ਲਈ ਹੈਲਪਲਾਈਨ ਨੰਬਰ(PDF, 398KB)
- ਸੁਰੱਖਿਆ ਅਫਸਰਾਂ ਦੀ ਸੂਚੀ ਵੇਖਣ ਲਈ ਇੱਥੇ ਕਲਿੱਕ ਕਰੋ
ਬੱਚਿਆਂ ਨਾਲ ਸਬੰਧਤ ਨਿਯਮ
- ਬਾਲ ਵਿਆਹ ਐਕਟ 2006(PDF, 235KB)
- ਬਾਲ ਮਜ਼ਦੂਰ ਕਾਨੂੰਨ, 2016(PDF, 917KB)
- ਬੱਚਿਆਂ ਨੂੰ ਗੋਦ ਲੈਣ ਸੰਬੰਦੀ ਹਦਾਇਤਾਂ, 2016 (Hindi)(PDF, 746 KB)
- ਬਾਲ ਨਿਆਂ (ਬੱਚਿਆਂ ਦੀ ਸੰਭਾਲ ਅਤੇ ਸੁਰੱਖਿਆ)(PDF, 874KB)
- ਨੈਸ਼ਨਲ ਕਮਿਸ਼ਨ ਫਾਰ ਪ੍ਰੋਟੈਕਸ਼ਨ ਆਫ ਚਾਈਲਡ ਰਾਈਟਸ ਐਕਟ 2005(PDF, 283KB)
- ਜਿਨਸੀ ਅਪਰਾਧਾਂ ਐਕਟ 2012 ਤੋਂ ਬੱਚਿਆਂ ਦੀ ਸੁਰੱਖਿਆ(PDF, 187KB)
- ਰਾਈਟ ਟੂ ਐਜੂਕੇਸ਼ਨ ਐਕਟ 2009(PDF, 138KB)
- ਸੁਰੱਖਿਅਤ ਸਕੂਲ ਵਾਹਨ ਨੀਤੀ ਦਿਸ਼ਾ-ਨਿਰਦੇਸ਼(PDF, 2.3MB)
ਸੰਬੰਧਿਤ ਵੈਬਸਾਈਟ